ਹੋ ਮਾਲਵਾ ਦੋਆਬਾ ਭਾਵੇਂ ਏਰੀਆ ਐ ਮਾਝਾ ਨੀ
ਔਖੇ ਸੌਖੇ ਵੇਲੇ ਸਾਡਾ ਦੁੱਖ ਸੁੱਖ ਸਾਂਝਾ ਨੀ
ਵੱਖ ਬੋਲੀ ਨਿੱਘ ਇਕ ਮਿੱਟੀ ਦਾ ਏ ਮਾਣ ਨੀ
ਕਿਵੇਂ ਵਰਦੇ ਪੰਜਾਬੀ ਲੋਕ ਚੰਗੀ ਤਰਾਂ ਜਾਣਦੇ ਆ
ਨਾਂ ਘਾਟਾ ਕਰਦੇ ਕਿਸੇ ਦਾ ਹੋਵੇ ਆਪਣਾ ਜੇ ਲਾਭ ਨੀ
ਹੋ ਜੱਟਾ ਦੀਆ ਗੋਤਾਂ ਨਾਲ ਲੱਗਾ ਹੁੰਦਾ ਸਾਬ ਨੀ
ਏਰੀਆ ਐ ਵੱਖ ਸਾਡਾ ਦਿਲ ਤਾਂ ਪੰਜਾਬ ਨੀ
ਸੌਣ ਵੱਖੋ ਵੱਖ ਸਾਡਾ ਦਿਲ ਤਾਂ ਪੰਜਾਬ ਨੀ
ਸੌਣ ਵੱਖੋ ਵੱਖ ਸਾਡਾ ਦਿਲ ਤਾਂ ਪੰਜਾਬ ਨੀ
ਓ 6 6 ਫੁੱਟ ਪੁੱਤ ਮਾਵਾਂ ਰੀਝਾਂ ਨਾਲ ਪਾਲੇ ਆ
ਓ ਜਿਗਰੇ ਬਾਰੂਦ ਜਾਨਾ ਦੇਣ ਨੂੰ ਆ ਕਾਹਲੇ
ਸਿੱਧੇ ਆ ਦਿਲਾਂ ਦੇ ਉਂਜ ਟੇਢੀ ਪੱਗਾਂ ਵਾਲੇ
ਓ ਕਿਥੇ ਆ ਨਿਓ ਦੇ ਜ਼ੋਰ ਬੜਿਆ ਨੇ ਲਾ ਲਿਆ (ਜ਼ੋਰ ਬੜਿਆ ਨੇ ਲਾ ਲਿਆ)
ਇਜ਼ਤਾਂ ਦੇ ਰੱਖੇ ਪਰ ਨੀਤੋ ਨਾਂ ਖ਼ਰਾਬ ਨੀ
ਹੋ ਜੱਟਾ ਦੀਆ ਗੋਤਾਂ ਨਾਲ ਲੱਗਾ ਹੁੰਦਾ ਸਾਬ ਨੀ
ਏਰੀਆ ਐ ਵੱਖ ਸਾਡਾ ਦਿਲ ਤਾਂ ਪੰਜਾਬ ਨੀ
ਸੌਣ ਵੱਖੋ ਵੱਖ ਸਾਡਾ ਦਿਲ ਤਾਂ ਪੰਜਾਬ ਨੀ
ਸੌਣ ਵੱਖੋ ਵੱਖ ਸਾਡਾ ਦਿਲ ਤਾਂ ਪੰਜਾਬ ਨੀ (ਦਿਲ ਤਾਂ ਪੰਜਾਬ ਨੀ)
ਹੋ ਫ਼ਸੀ ਜਦੋ ਵੀ ਗਰਾਰੀ ਅੜੇ ਕਿੱਲ ਪੱਟੇ ਨੇ
ਟੁੱਟੇ ਅੱਜ ਵੀ ਨੀ ਮਿਤਰੋ ਪੰਜਾਬੀ ਕੱਠੇ ਨੇ
ਪੈਂਦੀ ਜਦੋਂ ਕਿਤੇ ਲੋੜ ਹੱਥ ਹੱਥਾਂ ਨਾਲ ਜੋੜ ਦੇ
ਆ ਮਾਝੇ ਮਾਲਵੇ ਦੋਆਬੇ ਆਲੇ ਮੂਹਰੇ ਮੂਹਰੇ ਤੋਂਰ ਦੇ
ਬਾਕੀ ਵੱਖੋ ਵੱਖ ਹੋਣ ਆਲਾ ਕਿਸੇ ਦਾ ਖਵਾਬ ਨੀ
ਭਾਵੇਂ zone ਵੱਖੋ ਵੱਖ ਪਰ ਦਿਲ ਚ ਪੰਜਾਬ ਨੀ
ਓ ਭਾਵੇਂ ਏਰੀਆ ਐ ਵੱਖ ਸਾਡੇ ਦਿਲ ਚ ਪੰਜਾਬ ਨੀ