ਕਟੋਰੇ ਦੁੱਧ ਦੇ ਵਾਂਗੂ , ਸੁਹਾਣੀ ਰਾਤ ਹੋਵੇਗੀ
ਜਦੋਂ ਤੂੰ ਚੰਨ ਵੇਖੇਗੀ, ਤੇ ਤੇਰੀ ਅੱਖ ਰੋਵੇਗੀ
ਜਦੋਂ ਤੂੰ ਚੰਨ ਵੇਖੈਨੀਂਗਈ , ਤੇ ਤੇਰੀ ਅੱਖ ਰੋਵੇਗੀ
ਮੈਂ ਤੈਨੂੰ ਯਾਦ ਆਵਾਂਗਾ , ਯਾਦ ਆਵਾਂਗਾ ਤੈਨੂੰ ਯਾਦ ਆਵਾਂਗਾ
ਜਦੋਂ ਮੈਂ ਦੂਰ ਹੋਵਾਂਗੀ , ਸੁਤੀ ਤਕਦੀਰ ਵੇਖੈਗਾ
ਜਦੋਂ ਕੌਈ ਰੂਪ ਦੀ ਰਾਣੀ , ਸਲੇਟੀ ਹੀਰ ਵੇਖੈਗਾ
ਜਦੋਂ ਕੌਈ ਰੂਪ ਦੀ ਰਾਣੀ , ਸਲੇਟੀ ਹੀਰ ਵੇਖੈਗਾ
ਮੈਂ ਤੈਨੂੰ ਯਾਦ ਆਵਾਂਗੀ ,ਯਾਦ ਆਵਾਂਗੀ ਤੈਨੂੰ ਯਾਦ ਆਵਾਂਗੀ
ਜਦੋਂ ਕੋਠੇ ਤੇ ਜਾਵੇਂਗੀ , ਜਦੋਂ ਜ਼ੁਲਫ਼ਾਂ ਸੁਕਾਵੇਂਗੀ
ਇਹਨਾਂ ਜ਼ੁਲਫ਼ਾਂ ਨੂ ਸੋਚੇਂਗੀ , ਘਾਟਾਵਾ ਕੌਣ ਕਹਿੰਦਾ ਸੀ
ਇਹਨਾਂ ਜ਼ੁਲਫ਼ਾਂ ਨੂ ਸੋਚੇਂਗੀ , ਘਾਟਾਵਾ ਕੌਣ ਕਹਿੰਦਾ ਸੀ
ਮੈਂ ਤੈਨੂੰ ਯਾਦ ਆਵਾਂਗਾ , ਯਾਦ ਆਵਾਂਗਾ ਤੈਨੂੰ ਯਾਦ ਆਵਾਂਗਾ
ਜਦੋਂ ਕੌਈ ਬਾਗ ਵੇਖੇਂਗਾ , ਖਿੜੇ ਹੋਏ ਫੁੱਲ ਵੇਖੇਂਗਾ
ਮੈਂ ਹੱਸਦੀ ਨਜ਼ਰ ਆਵਾਂਗੀ , ਤੂੰ ਮੇਰੇ ਬੁਲ ਵੇਖੇਂਗਾ
ਮੈਂ ਹੱਸਦੀ ਨਜ਼ਰ ਆਵਾਂਗੀ , ਤੂੰ ਮੇਰੇ ਬੁਲ ਵੇਖੇਂਗਾ
ਮੈਂ ਤੈਨੂੰ ਯਾਦ ਆਵਾਂਗੀ ,ਯਾਦ ਆਵਾਂਗੀ ਤੈਨੂੰ ਯਾਦ ਆਵਾਂਗੀ
ਜਦੋਂ ਮੁਗ਼ਰੂਰ ਹੁੰਦੀ ਸੈਨ , ਮੇਰੇ ਨਾਲ ਰੁਸ ਪੈਂਦੀ ਸੈਨ
ਮਨੋਣਾ ਇਸ ਤੇਰਾਂ ਮੇਰਾ , ਕੇ ਤੂੰ ਝੱਟ ਹੱਸ ਪੈਂਦੀ ਸੈਨ
ਮਨੋਣਾ ਇਸ ਤਰਾਂ ਮੇਰਾ , ਕੇ ਤੂੰ ਝੱਟ ਹੱਸ ਪੈਂਦੀ ਸੈਨ
ਮੈਂ ਤੈਨੂੰ ਯਾਦ ਆਵਾਂਗਾ , ਯਾਦ ਆਵਾਂਗਾ ਤੈਨੂੰ ਯਾਦ ਆਵਾਂਗਾ
ਜ਼ਮਾਨੇ ਰੋਕਿਆ ਮੈਨੂੰ , ਰਈ ਮੈਂ ਫੇਰ ਵੀ ਮਿਲਦੀ
ਸੱਜਣ ਤਸਵੀਰ ਜਦ ਵੇਖੀ , ਮੇਰੇ ਅਨਮੋਲ ਤੂੰ ਦਿਲ ਦੀ